ਗੁਰਵੀਰ ਕੌਰ ਕੈਲੀਫੋਰਨੀਆ ਸਟੇਟ ਬਾਰ ਦੀ ਮੈਂਬਰ ਹੈ| ਉਸ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਸੈਕ੍ਰਾਮੇਂਟੋ ਤੋਂ 2018 ਵਿੱਚ ਬੈਚਲਰ ਔਫ ਸਾਇੰਸ ਇਨ ਕ੍ਰਿਮੀਨਲ ਜਸਟਿਸ ਪ੍ਰਾਪਤ ਕੀਤੀ| 2021 ਵਿੱਚ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ| ਉਪਰੰਤ ਉਹ ਕੈਲੀਫੋਰਨੀਆ ਸਟੇਟ ਬਾਰ ਦੀ ਪ੍ਰੀਖਿਆ ਪਾਸ ਕਰਕੇ ਅਗਸਤ 2024 ‘ਚ ਵਕੀਲ ਬਣ ਗਈ|
ਕਾਨੂੰਨ ਦੀ ਪੜ੍ਹਾਈ ਦੌਰਾਨ, ਗੁਰਵੀਰ ਕੌਰ ਨੇ ਨਿਤਿਨ ਗੋਇਲ ਅਤੇ ਕੰਪਨੀ ਨਾਲ ਇੰਟਰਨਸ਼ਿਪ ਕੀਤੀ ਜਿੱਥੇ ਉਸਨੇ ਕਾਨੂੰਨੀ ਖੋਜ ਕੀਤੀ ਅਤੇ ਭਾਰਤ ਵਿੱਚ ਸਮਾਜਿਕ ਸੁਧਾਰਾਂ ਬਾਰੇ ਪ੍ਰੇਰਣਾਦਾਇਕ ਦਲੀਲਾਂ ਦਾ ਖਰੜਾ ਤਿਆਰ ਕੀਤਾ। ਕੌਰ ਨੇ ਪਿਛਲੇ 10 ਸਾਲਾਂ ਵਿੱਚ ਵੱਖ-ਵੱਖ ਪਰਿਵਾਰ-ਅਧਾਰਤ ਇਮੀਗ੍ਰੇਸ਼ਨ ਫਾਰਮਾਂ ਨੂੰ ਤਿਆਰ ਕਰਨ ਅਤੇ ਵਿਆਖਿਆ ਕਰਨ ਦੇ ਨਾਲ-ਨਾਲ ਅਨੁਵਾਦ ਸੇਵਾਵਾਂ ਪ੍ਰਦਾਨ ਕਰਨ ਦਾ ਤਜਰਬਾ ਵੀ ਪ੍ਰਾਪਤ ਕੀਤਾ।
ਉਸਦਾ ਮੰਨਣਾ ਹੈ ਕਿ ਪ੍ਰਵਾਸੀ ਅਮਰੀਕਾ ਦੀ ਆਰਥਿਕ ਅਤੇ ਸਮਾਜਿਕ ਵਿਵਸਥਾ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਮਰੀਕਾ ਇੱਕ ਪਨਾਹਗਾਹ ਹੈ, ਉਨ੍ਹਾਂ ਲੋਕਾਂ ਲਈ ਇੱਕ ਨਵੀਂ ਉਮੀਦ ਹੈ ਜੋ ਦੁਨੀਆ ਦੇ ਹੋਰ ਹਿੱਸਿਆਂ ਵਿਚ ਆਪਣੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਾਹਮਣਾ ਕਰਦੇ ਹਨ| ਗੁਰਵੀਰ ਕੌਰ ਪ੍ਰਵਾਸੀਆਂ ਦੀ ਮੱਦਦ ਕਰਨ ‘ਚ ਯਤਨਸ਼ੀਲ ਹੈ ਤਾਂ ਜੋ ਉਹ ਇਸ ਮਹਾਨ ਦੇਸ਼ ‘ਚ ਆ ਸਕਣ ਤੇ ਇਸ ਦੁਆਰਾ ਪ੍ਰਦਾਨ ਕੀਤੇ ਗਏ ਮੌਕਿਆਂ ਨੂੰ ਕਨੂੰਨੀ ਢੰਗ ਨਾਲ ਮਾਣ ਸਕਣ|
ਗੁਰਵੀਰ ਕੌਰ ਪਰਿਵਾਰਕ, ਕਾਰੋਬਾਰ ਅਤੇ ਮਨੁੱਖਤਾਵਾਦੀ ਸਮੇਤ ਇਮੀਗ੍ਰੇਸ਼ਨ ਕਾਨੂੰਨ ਦੇ ਵੱਖ-ਵੱਖ ਖੇਤਰਾਂ ਤੇ ਕੇਂਦ੍ਰਤ ਹੈ। ਉਸ ਨੂੰ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾ ਦਾ ਗਿਆਨ ਹੈ|
ਉਸਦਾ ਮੰਨਣਾ ਹੈ ਕਿ ਅਸਲੀ ਸੇਵਾ ਉਹ ਹੈ ਜੋ ਚਿਹਰੇ ਤੇ ਮੁਸਕਾਨ, ਦਿਮਾਗ ‘ਚ ਲਗਨ ਤੇ ਦਿਲ ‘ਚ ਦਿਆਲਤਾ ਰੱਖ ਕੇ ਕੀਤੀ ਗਈ ਹੋਵੇ|